ਇੱਟ ਪੁੱਟੋ ਨਿਕਲਦਾ ਸੰਤ ਏਥੇ, ਮੇਰਾ ਦੇਸ ਹੈ ਪੀਰਾਂ-ਪੈਗੰਬਰਾਂ ਦਾ ॥ ਸੂਰਜ ਸੱਚ ਦਾ ਸਾਨੂੰ ਨਾ ਨਜਰ ਆਉਂਦਾ, ਛਾਇਆ ਸੰਘਣਾ ਬੱਦਲ ਆਡੰਬਰਾਂ ਦਾ ॥ ਬਾਂਦਰ ਵਾਂਗ ਨਚਾਓੁਂਦੇ ਲੋਕਾਂ ਤਾਈਂ, ਭੇਖੀ ਬਾਬੇ ਨੇ ਰੂਪ ਕਲੰਦਰਾਂ ਦਾ ॥ ਜਿੱਧਰ ਹਿੱਕਾਂ ਓੁਧੱਰ ਨੂੰ ਚੱਲ ਪੈਂਦੈਂ, ‘ਹਰਜੀਤ’ ਦਿਮਾਗ ਤੇਰਾ ਨਿਰਾ ਡੰਗਰਾਂ ਦਾ ॥